ਫਿਰੌਤੀਆਂ ਬੰਦ ਕਰੋ
ਜਸਟਿਨ ਟਰੂਡੋ ਦੇ ਰਾਜ ਵਿਚ 8 ਸਾਲਾਂ ਦੌਰਾਨ, ਕੈਨੇਡਾ ਵਿੱਚ ਜਬਰੀ ਵਸੂਲੀ ਦੀ ਦਰ 218% ਤੋਂ ਵੀ ਵੱਧ ਗਈ ਹੈ। ਹਾਲਾਤ ਇਹ ਹਨ ਕਿ ਪਹਿਲਾਂ ਤੋਂ ਸ਼ਾਂਤਮਈ ਸ਼ਹਿਰਾਂ ਤੇ ਕਸਬਿਆਂ ਵਿਚ ਸੁੱਖੀ-ਸਾਂਦੀ ਰਹਿੰਦੇ ਵਸਨੀਕਾਂ ਵਿੱਚ ਹੁਣ ਵਿਦੇਸ਼ੀ ਗੈਂਗ ਦਹਿਸ਼ਤ ਫ਼ੈਲਾ ਰਹੇ ਹਨ। ਇਹ ਗੈਂਗ ਸਾਡੇ ਵਸਨੀਕਾ ’ਤੇ ਹਿੰਸਾ ਕਰਦੇ ਹਨ ਅਤੇ ਗੋਲ਼ੀ ਮਾਰਨ ਦੀਆਂ ਧਮਕੀਆਂ ਦੇਕੇ ਜਬਰੀ ਵਸੂਲੀ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਹਨ।
ਇਹ ਸਭ ਇਸ ਲਈ ਵਾਪਰ ਰਿਹਾ ਹੈ ਕਿ ਜਸਟਿਨ ਟਰੂਡੋ ਸਰਕਾਰ ਵੱਲੋਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਬਿਨਾਂ ਸਜ਼ਾਵਾਂ ਦੇ ਛੱਡ ਦਿੱਤਾ ਜਾਂਦਾ ਹੈ। ਅਜਿਹੇ ਖ਼ਤਰਨਾਕ ਅਪਰਾਧੀਆਂ ਲਈ ਕਾਨੂੰਨ ਪ੍ਰਣਾਲੀ ਵਿਚ ਸਜ਼ਾਵਾਂ ਨੂੰ ਖ਼ਤਮ ਕਰਨ ਨਾਲ ਅਪਰਾਧੀ ਸ਼ਰੇਆਮ ਘੁੰਮ ਰਹੇ ਹਨ। ਗੈਂਗਸਟਰਾਂ ਅਤੇ ਜਬਰ-ਜਨਾਹ ਕਰਨ ਵਾਲਿਆਂ ਲਈ ਜੇਲ੍ਹ ਤੋਂ ਬਾਹਰ ਆਉਣਾ ਅਤੇ ਦੁਬਾਰਾ ਅਪਰਾਧ ਕਰਨਾ ਆਸਾਨ ਹੋ ਗਿਆ ਹੈ।
ਕਾਨੂੰਨੀ ਪ੍ਰਕ੍ਰਿਆ ਦਾ ਹਾਲ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਸੂਬਿਆਂ ਦੇ ਮੇਅਰਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਲਿਖਣਾ ਪਿਆ ਹੈ। ਇਨ੍ਹਾ ਨੇ ਆਪਣੇ ਪੱਤਰ ਵਿਚ ਪੈਦਾ ਹੋਈ ਹਫੜਾ-ਦਫੜੀ ਨੂੰ ਬੰਦ ਕਰਨ ਲਈ ਕਿਹਾ ਹੈ।
ਕਾਮਨ ਸੈਂਸ ਕੌਂਜ਼ਰਵੇਟਿਵ ਇਹ ਸੰਕਲਪ ਲੈਂਦੇ ਹਨ ਕਿ ਜਬਰ-ਜਨਾਹ ਕਰਨ ਵਾਲੇ ਦੋਸ਼ੀਆਂ ਲਈ ਲਾਜ਼ਮੀ ਘੱਟੋ-ਘੱਟ ਜੇਲ੍ਹ ਦੀ ਸਜ਼ਾ ਵਾਲੇ ਕਾਨੂੰਨ ਬਣਾਉਣਗੇ। ਇਸ ਕਾਨੂੰਨ ਵਿਚ ਗੈਂਗ, ਹਥਿਆਰਬੰਦ ਦਹਿਸ਼ਤਗਰਦਾਂ ਵੱਲੋਂ ਜਬਰੀ ਵਸੂਲੀ ਲਈ ਸਖ਼ਤ ਘੱਟੋ-ਘੱਟ ਜੇਲ੍ਹ ਸ਼ਾਮਲ ਹੋਵੇਗੀ। ਸਾਡਾ ਸੰਕਪਲ ਹੈ ਕਿ ਅਸੀਂ ਆਪਣੇ ਸ਼ਹਿਰੀਆਂ ਨੂੰ ਚੰਗਾ ਤੇ ਨਿਆ ਵਾਲਾ ਵਾਤਾਵਰਣ ਮੁਹੱਈਆ ਕਰਵਾਵਾਂਗੇ